Sunday, May 19, 2019
Home > News > ਇਕ ਸਰਪੰਚ ਅਜਿਹਾ ਵੀ ਜਿਸਨੇ ਪਿੰਡ ਸੁਧਾਰਨ ਲਈ ਲੱਖਾਂ ਦੀ ਨੌਕਰੀ ਤਾਂ ਕੀ ਵਿਆਹ ਵੀ ਛੱਡ ਦਿੱਤਾ ਹੁਣ ਬਣ ਰਹੀ ਹੈ ਫ਼ਿਲਮ ਇਸ ਸਰਪੰਚ ਤੇ

ਇਕ ਸਰਪੰਚ ਅਜਿਹਾ ਵੀ ਜਿਸਨੇ ਪਿੰਡ ਸੁਧਾਰਨ ਲਈ ਲੱਖਾਂ ਦੀ ਨੌਕਰੀ ਤਾਂ ਕੀ ਵਿਆਹ ਵੀ ਛੱਡ ਦਿੱਤਾ ਹੁਣ ਬਣ ਰਹੀ ਹੈ ਫ਼ਿਲਮ ਇਸ ਸਰਪੰਚ ਤੇ

ਪੰਥਦੀਪ ਸਿੰਘ ਦੀ ਜਿਸ ਨੇ ਐਮ ਬੀ ਏ ਦੀ ਡਿਗਰੀ ਕੀਤੀ ਹੋਈ ਹੈ। ਉਹ ਆਪਣੇ ਪਿੰਡ ਲਈ ਪੰਚਾਇਤੀ ਵਿਭਾਗ ਵਿੱਚ ਸਰਕਾਰੀ ਨੌਕਰੀ ਵੀ ਛੱਡ ਚੁੱਕੇ ਹਨ। ਇਸ ਤੋਂ ਪਹਿਲਾਂ ਉਹ 6,00,000 ਰੁਪਏ ਦੇ ਪੈਕੇਜ ਵਾਲੀ ਪ੍ਰਾਈਵੇਟ ਨੌਕਰੀ ਤੇ ਆਸਟ੍ਰੇਲੀਆ ਵਰਗੇ ਸੁਹਣੇ ਦੇਸ਼ ਨੂੰ ਛੱਡ ਕੇ ਆਪਣੇ ਪਿੰਡ ਦੀ ਸੇਵਾ ਵਿੱਚ ਜੁਟ ਗਏ। ਪੰਥਦੀਪ ਨੇ ਸਾਲ 2014 ਵਿੱਚ ਪਿੰਡ ਦੀ ਦੁਰਦਸ਼ਾ ਦੇਖ ਕੇ ਸੁਧਾਰ ਕਰਨ ਲਈ ਕਦਮ ਚੁੱਕੇ ਸਨ।ਕੀ ਤੁਸੀਂ ਅੱਜ ਦੇ ਯੁਗ ਵਿੱਚ ਅਜਿਹਾ ਸਰਪੰਚ ਦੇਖਿਆ ਹੈ ਜੋ ਆਪਣੇ ਪਿੰਡ ਲਈ ਏਨਾ ਸਮਰਪਿਤ ਹੈ ਕਿ ਸਰਕਾਰੀ ਨੌਕਰੀ, ਚੰਗੀ ਤਨਖ਼ਾਹ ਵਾਲੀ ਪ੍ਰਾਈਵੇਟ ਐਮ ਐਨ ਸੀ ਕੰਪਨੀ ਦੀ ਨੌਕਰੀ ਤਾਂ ਛੱਡੀ ਹੀ, ਆਪਣਾ ਵਿਆਹ ਵੀ ਟਾਲ ਦਿੱਤਾ ਤੇ ਵਿਦੇਸ਼ੀ ਧਰਤੀ ਤੋਂ ਆਪਣੇ ਪਿੰਡ ਆ ਗਿਆ। ਜੀ ਹਾਂ, ਇਹ ਸਰਪੰਚ ਹੈ ਗੁਰਦਾਸਪੁਰ ਜ਼ਿਲ੍ਹੇ ਦੇ ਕਸਬੇ ਨੇੜੇ ਪਿੰਡ ਛੀਨਾ ਰੇਲਵਾਲਾ।

ਇੱਥੋਂ ਦੇ ਸਰਪੰਚ ਪੰਥਦੀਪ ਸਿੰਘ ‘ਤੇ ਕੇਂਦਰ ਸਰਕਾਰ ਦਸਤਾਵੇਜ਼ੀ ਫ਼ਿਲਮ ਬਣਾ ਰਹੀ ਹੈ। ਦਿਹਾਤੀ ਵਿਕਾਸ ਤੇ ਪੰਚਾਇਤੀ ਰਾਜ ਦੇ ਕੌਮੀ ਅਦਾਰੇ ਨੇ ‘ਚੈਂਪੀਅਨ ਆਫ ਦ ਚੇਜ਼ ਪੰਥਦੀਪ ਸਿੰਘ’ ਸਿਰਲੇਖ ਅਧੀਨ ਦਸਤਾਵੇਜ਼ੀ ਫ਼ਿਲਮ ਬਣਾਈ ਹੈ। ਇਸ ਫ਼ਿਲਮ ਦਾ ਤਕਰੀਬਨ ਢਾਈ ਮਿੰਟ ਦਾ ਟ੍ਰੇਲਰ ਵੀ ਯੂ ਟਿਊਬ ‘ਤੇ ਜਾਰੀ ਕਰ ਦਿੱਤਾ ਗਿਆ ਹੈ। ਫ਼ਿਲਮ ਵਿੱਚ 27 ਸਾਲ ਦੇ ਸਰਪੰਚ ਪੰਥਦੀਪ ਸਿੰਘ ਤੇ ਉਸ ਦੇ ਪਿੰਡ ਦੇ ਬਦਲਾਅ ਦੀ ਕਹਾਣੀ ਹੈ।ਪਿੰਡ ਦੇ ਲੋਕਾਂ ਨੂੰ ਉਸ ਦਾ ਕੰਮ ਏਨਾ ਪਸੰਦ ਆਇਆ ਕਿ ਅਗਲਾ ਸਰਪੰਚ ਉਸੇ ਨੂੰ ਬਣਾਉਣ ਦਾ ਐਲਾਨ ਵੀ ਕਰ ਦਿੱਤਾ। ਦਸੰਬਰ 2018 ਵਿੱਚ ਪੰਥਦੀਪ ਦੀ ਸਰਕਾਰੀ ਨੌਕਰੀ ਲੱਗੀ ਪਰ ਚੋਣ ਲੜਨ ਕਾਰਨ ਉਨ੍ਹਾਂ ਨੂੰ ਇਹ ਨੌਕਰੀ ਛੱਡਣੀ ਪਈ।

ਛੀਨਾ ਪਿੰਡ ਵਿੱਚ ਸੀਵਰੇਜ ਪਾਉਣ ਦਾ ਖਰਚਾ 34 ਲੱਖ ਰੁਪਏ ਦੱਸਿਆ ਗਿਆ ਸੀ ਪਰ ਪੰਥਦੀਪ ਨੇ ਇਹ ਕੰਮ ਸਿਰਫ ਅੱਠ ਲੱਖ ਰੁਪਏ ਵਿੱਚ ਹੀ ਕਰਵਾ ਦਿੱਤਾ। ਪੰਥਦੀਪ ਨੂੰ ਕੇਂਦਰ ਸਰਕਾਰ ਨੇ ਨੌਜਵਾਨ ਤੇ ਅਗਾਂਹ ਵਧੂ ਸਰਪੰਚ ਵਜੋਂ ਕੌਮੀ ਪੁਰਸਕਾਰ ਨਾਲ ਸਨਮਾਨਤ ਵੀ ਕਰ ਚੁੱਕੀ ਹੈ। ਹੁਣ ਪੰਥਦੀਪ ਦੀ ਸਫਲਤਾ ਦੀ ਕਹਾਣੀ ਪੂਰੀ ਦੁਨੀਆ ਦੇਖੇਗੀ।ਪੰਥਦੀਪ ਸਿੰਘ ਨੇ ਖੁਦ ਐਮਬੀਏ ਦੀ ਡਿਗਰੀ ਕੀਤੀ ਹੋਈ ਹੈ। ਆਪਣੇ ਪਿੰਡ ਦੇ ਲਈ ਉਹਨਾਂ ਪੰਚਾਇਤੀ ਵਿਭਾਗ ਵਿੱਚ ਸਰਕਾਰੀ ਨੌਕਰੀ ਵੀ ਛੱਡ ਦਿੱਤੀ । ਇਸ ਤੋਂ ਪਹਿਲਾਂ ਉਹ 6,00,000 ਰੁਪਏ ਦੇ ਪੈਕੇਜ ਵਾਲੀ ਪ੍ਰਾਈਵੇਟ ਨੌਕਰੀ ਤੇ ਆਸਟ੍ਰੇਲੀਆ ਜਿਹੇ ਸੁਹਣੇ ਦੇਸ਼ ਨੂੰ ਛੱਡ ਕੇ ਆਪਣੇ ਪਿੰਡ ਦੀ ਸੇਵਾ ਵਿੱਚ ਜੁਟ ਗਏ। ਸਾਲ 2014 ਵਿੱਚ ਪਿੰਡ ਦੀ ਮਾੜੀ ਹਾਲਤ ਦੇਖ ਕੇ ਪਿੰਡ ਵਿਚ ਸੁਧਾਰ ਕਰਨ ਲਈ ਕਦਮ ਚੁੱਕੇ ਸਨ।

Leave a Reply

Your email address will not be published. Required fields are marked *