Sunday, May 19, 2019
Home > News > ਸਵੇਰੇ-ਸ਼ਾਮ ਕਰੋ ਸ਼ਹਿਦ ਨਾਲ ਇਨ੍ਹਾਂ ਚੀਜ਼ਾਂ ਦੀ ਵਰਤੋਂ ਕਰਨ ਨਾਲ ਸਰੀਰ ਨੂੰ ਹੋਣਗੇ ਵੱਡੇ ਫਾਇਦੇ

ਸਵੇਰੇ-ਸ਼ਾਮ ਕਰੋ ਸ਼ਹਿਦ ਨਾਲ ਇਨ੍ਹਾਂ ਚੀਜ਼ਾਂ ਦੀ ਵਰਤੋਂ ਕਰਨ ਨਾਲ ਸਰੀਰ ਨੂੰ ਹੋਣਗੇ ਵੱਡੇ ਫਾਇਦੇ

ਅੱਜ ਦੀ ਭੱਜ-ਦੋੜ ਵਾਲੀ ਜ਼ਿੰਦਗੀ ‘ਚ ਆਪਣੇ ਆਪ ਦਾ ਖਿਆਲ ਰੱਖਣਾ ਬਹੁਤ ਮੁਸ਼ਕਿਲ ਹੋ ਗਿਆ ਹੈ। ਇਸ ਨਾਲ ਸਾਡਾ ਸਰੀਰ ਦਿਨੋ-ਦਿਨ ਕਮਜ਼ੋਰ ਹੁੰਦਾ ਜਾ ਰਿਹਾ ਹੈ ਪਰ ਇੱਕ ਚੀਜ ਹੈ ਜੋ ਸਾਡੀ ਇਨ੍ਹਾਂ ਮੁਸ਼ਕਿਲਾਂ ਨੂੰ ਹੱਲ ਕਰੇਗਾ। ਅੱਜ ਅਸੀਂ ਤੁਹਾਨੂੰ ਸ਼ਹਿਦ ਤੋਂ ਹੋਣ ਵਾਲੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ। ਇਸ ਨੂੰ ਖਾਣ ਨਾਲ ਸਾਡੇ ਸਰੀਰ ਨੂੰ ਬਹੁਤ ਸਾਰੇ ਲਾਭ ਹੁੰਦੇ ਹਨ। ਇਸ ‘ਚ ਹੋਰ ਵੀ ਕਈ ਚੀਜ਼ਾਂ ਮਿਲਾ ਕੇ ਪੀਣ ਨਾਲ ਕਾਫੀ ਲਾਭ ਹੁੰਦੇ ਹਨ।ਸਦੀਆਂ ਤੋਂ ਸ਼ਹਿਦ ਦਾ ਇਸਤੇਮਾਲ ਇਕ ਮਹੱਤਵਪੂਰਨ ਦਵਾਈ ਦੇ ਰੂਪ ਵਿੱਚ ਕੀਤਾ ਜਾ ਰਿਹਾ ਹੈ। ਅੱਜ ਵੀ ਤੁਹਾਨੂੰ ਲਗਭਗ ਹਰ ਰਸੋਈ ‘ਚ ਇਹ ਸਵਾਦੀ ਖਾਣ ਵਾਲਾ ਪਦਾਰਥ ਮਿਲ ਜਾਏਗਾ। ਸਵਾਦ ‘ਚ ਮਿੱਠੇ ਸ਼ਹਿਦ ‘ਚ ਬਹੁਤ ਸਾਰੇ ਗੁਣ ਹੁੰਦੇ ਹਨ, ਜਿਨ੍ਹਾਂ ਨੂੰ ਅੱਜ ਮੈਡੀਕਲ ਸਾਇੰਸ ਵੀ ਸਵੀਕਾਰ ਕਰਨ ਲੱਗੀ ਹੈ।ਸਿਰਫ ਸਿਹਤ ਹੀ ਨਹੀਂ ਸਗੋਂ ਬਿਊਟੀ ਨਾਲ ਜੁੜੇ ਕਈ ਫਾਇਦੇ ਵੀ ਸ਼ਹਿਦ ਵਿੱਚ ਮਿਲ ਸਕਦੇ ਹਨ, ਬਸ ਤੁਹਾਨੂੰ ਇਸ ਗੱਲ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਸ਼ਹਿਦ ਦੀ ਵਰਤੋਂ ਕਿਸ ਤਰ੍ਹਾਂ ਕਰਨੀ ਹੈ ਕਿਉਂਕਿ ਸ਼ਹਿਦ ਸਰੀਰ ‘ਤੇ ਵੱਖ-ਵੱਖ ਤਰ੍ਹਾਂ ਨਾਲ ਅਸਰ ਕਰਦਾ ਹੈ ਅਤੇ ਇਹ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਤੁਸੀਂ ਉਸ ਦੀ ਵਰਤੋਂ ਕਿਸ ਤਰ੍ਹਾਂ ਕਰ ਰਹੇ ਹੋ।

ਜਿਵੇਂ ਜੇਕਰ ਤੁਸੀਂ ਸ਼ਹਿਦ ਨੂੰ ਕੋਸੇ ਪਾਣੀ ਨਾਲ ਮਿਲਾ ਕੇ ਪੀ ਰਹੇ ਹੋ ਤਾਂ ਇਸ ਨਾਲ ਖੂਨ ‘ਚ ਰੈੱਡ ਬਲੱਡ ਕਾਰਪਸਲਸ (ਆਰ ਬੀ ਸੀ) ਦੀ ਗਿਣਤੀ ‘ਤੇ ਤੇਜ਼ੀ ਨਾਲ ਲਾਭਦਾਇਕ ਅਸਰ ਪਏਗਾ। ਇਸ ਨਾਲ ਖੂਨ ‘ਚ ਹੀਮੋਗਲੋਬਿਨ ਦਾ ਪੱਧਰ ਵਧਦਾ ਹੈ, ਜਿਸ ਨਾਲ ਐਨੀਮੀਆ ਅਤੇ ਖੂਨ ਦੀ ਕਮੀ ਦੀ ਸਥਿਤੀ ‘ਚ ਫਾਇਦਾ ਹੁੰਦਾ ਹੈ। ਉਸੇ ਤਰ੍ਹਾਂ ਸ਼ਹਿਦ ਦੀ ਵੱਖ-ਵੱਖ ਤਰੀਕੇ ਨਾਲ ਵਰਤੋਂ ਕਰਨ ਨਾਲ ਫਾਇਦੇ ਵੀ ਵੱਖ-ਵੱਖ ਹੀ ਮਿਲਦੇ ਹਨ।ਅੱਧਾ ਕੱਪ ਦਹੀਂ ‘ਚ 2 ਤੋਂ 3 ਚਮਚ ਸ਼ਹਿਦ ਮਿਲਾ ਕੇ ਪੇਸਟ ਬਣਾਓ ਅਤੇ ਵਾਲਾਂ ‘ਤੇ ਲਗਾਓ। ਇਸ ਨਾਲ ਵਾਲਾਂ ‘ਚ ਨੈਚੁਰਲ ਸ਼ਾਈਨ ਵੀ ਆਏਗੀ ਅਤੇ ਉਨ੍ਹਾਂ ਦੀ ਗ੍ਰੋਥ ਵੀ ਵਧੇਗੀ। ਤੁਸੀਂ ਚਾਹੋ ਤਾਂ ਇਸ ਵਿਚ ਆਂਡੇ ਦਾ ਸਫੈਦ ਹਿੱਸਾ ਵੀ ਮਿਕਸ ਕਰ ਸਕਦੇ ਹੋ।ਚਿਹਰੇ ਦਾ ਗਲੋਅ ਵਧਾਉਣ ਲਈ ਇਕ ਆਂਡੇ ਦਾ ਸਫੈਦ ਹਿੱਸਾ ਅਤੇ 1 ਚਮਚ ਸ਼ਹਿਦ ਮਿਕਸ ਕਰ ਕੇ ਪੈਕ ਬਣਾਓ ਅਤੇ ਚਿਹਰੇ ‘ਤੇ ਲਗਾਓ। ਸੁੱਕਣ ‘ਤੇ ਤਾਜ਼ੇ ਪਾਣੀ ਨਾਲ ਮੂੰਹ ਧੋ ਲਓ।

ਇਸ ਨਾਲ ਚਮੜੀ ਨਿਖਰੀ ਦਿਖਾਈ ਦੇਵੇਗੀ।ਸੌਂਣ ਤੋਂ ਪਹਿਲਾਂ ਇਕ ਗਿਲਾਸ ਕੋਸੇ ਦੁੱਧ ‘ਚ ਇਕ ਚਮਚ ਮੁੱਲਠੀ ਅਤੇ 2 ਚਮਚ ਸ਼ਹਿਦ ਮਿਲਾ ਕੇ ਪੀਓ। ਅੱਧੇ ਕੱਪ ਪਾਣੀ ‘ਚ 2 ਚਮਚ ਆਂਵਲੇ ਦਾ ਜੂਸ ਮਿਲਾ ਕੇ ਸਵੇਰੇ ਖਾਲੀ ਪੇਟ ਪੀਓ। ਇਸ ਨਾਲ ਕਮਜ਼ੋਰੀ 7 ਦਿਨਾਂ ‘ਚ ਗਾਇਬ ਹੋ ਜਾਵੇਗੀ। ਸਵੇਰੇ-ਸ਼ਾਮ ਇਕ ਗਿਲਾਸ ਠੰਢੇ ਦੁੱਧ ‘ਚ 2 ਚਮਚ ਗੁਲਕੰਦ ਮਿਲਾ ਕੇ ਪੀਓ। ਕਮਜ਼ੋਰੀ ਦੂਰ ਹੋਵੇਗੀ।ਪੂਰੀ ਰਾਤ ਸਾਫ ਪਾਣੀ ‘ਚ ਕਾਲੇ ਛੋਲੇ ਭਿਉਂ ਕੇ ਸਵੇਰੇ ਇਸ ਦਾ ਪਾਣੀ ਪੀਓ। ਇਸ ਨਾਲ ਵੀ ਤੁਹਾਨੂੰ ਕਾਫੀ ਆਰਾਮ ਮਿਲੇਗਾ। ਦਿਨ ‘ਚ ਘੱਟ ਤੋਂ ਘੱਟ 2 ਬਾਰ ਇਕ ਕਟੋਰੀ ਦਹੀਂ ‘ਚ ਇਕ ਚਮਚ ਸ਼ਹਿਦ ਮਿਲਾ ਕੇ ਖਾਓ। ਇਸ ਨਾਲ ਕਮਜ਼ੋਰੀ ਨੇੜੇ ਨਹੀਂ ਆਵੇਗੀ। ਫਲਾਂ ‘ਚ ਅਨਾਰ ਸਭ ਤੋਂ ਵੱਧ ਫਾਇਦੇਮੰਦ ਹੁੰਦਾ ਹੈ। ਸਵੇਰੇ-ਸ਼ਾਮ ਇਸਦਾ ਇਕ ਗਿਲਾਸ ਜੂਸ ਪੀਣ ਨਾਲ ਸਰੀਰ ਦੀ ਹਰ ਕਮਜ਼ੋਰੀ ਦੂਰ ਹੁੰਦੀ ਹੈ।

Leave a Reply

Your email address will not be published. Required fields are marked *