Sunday, May 19, 2019
Home > News > ਜਦੋ ਪਤੀ ਲੁਕ ਕੇ ਕਰਦਾ ਰਿਹਾ ਕੁੜੀ ਨਾਲ ਫ਼ੇਸਬੁੱਕ ’ਤੇ ਚੈਟ, ਪਰ ਉਹ ਅਸਲ ਵਿੱਚ ਨਿਕਲੀ ਉਸ ਦੀ ਹੀ ਘਰਵਾਲੀ

ਜਦੋ ਪਤੀ ਲੁਕ ਕੇ ਕਰਦਾ ਰਿਹਾ ਕੁੜੀ ਨਾਲ ਫ਼ੇਸਬੁੱਕ ’ਤੇ ਚੈਟ, ਪਰ ਉਹ ਅਸਲ ਵਿੱਚ ਨਿਕਲੀ ਉਸ ਦੀ ਹੀ ਘਰਵਾਲੀ

ਇਹ ਘਟਨਾ ਅਸਲ ਵਿਚ ਦਿੱਲੀ ਨਾਲ ਲੱਗਦੇ ਗਾਜ਼ੀਆਬਾਦ ਦੀ ਹੈ। ਹੈਰਾਨ ਕਰਨ ਵਾਲੇ ਇਸ ਮਾਮਲੇ ਵਿੱਚ ਪਤੀ ਲੁਕ ਕੇ ਜਿਸ ਕੁੜੀ ਨਾਲ ਫ਼ੇਸਬੁੱਕ ’ਤੇ ਚੈਟ ਕਰਦਾ ਰਿਹਾ, ਉਹ ਅਸਲ ਚ ਉਸਦੀ ਘਰ ਵਾਲੀ ਨਿਕਲੀ ਜਦੋ ਇਹ ਗੱਲ ਪਤੀ ਨੂੰ ਪਤਾ ਲੱਗੀ ਜਿਸ ਤੋਂ ਬਾਅਦ ਪਤੀ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਮਹਿਲਾ ਥਾਣੇ ਵਿੱਚ ਆਏ ਇਸ ਮਾਮਲੇ ਮੁਤਾਬਕ ਪਤਨੀ ਆਪਣੇ ਪਤੀ ਦੀ ਅਸਲੀਅਤ ਸਾਹਮਣੇ ਆਉਣ ਤੇ ਪੁਲਿਸ ਕੋਲ ਪੁੱਜ ਗਈ।

ਪਤਨੀ ਤੋਂ ਮਿਲੀ ਜਾਣਕਾਰੀ ਮੁਤਾਬਕ ਉਸਦਾ ਪਤੀ ਪਹਿਲਾਂ ਤੋਂ ਹੀ ਦੂਜੀਆ ਕੁੜੀਆਂ ਨਾਲ ਲੁੱਕ ਲੁਕ ਕੇ ਗੱਲਾਂ ਕਰਦਾ ਸੀ। ਦੋ ਸਾਲ ਪਹਿਲਾਂ ਹੋਏ ਵਿਆਹ ਦੌਰਾਨ ਪਤੀ ਦੇ ਚਰਿੱਤਰ ’ਤੇ ਸ਼ੱਕ ਹੋਣ ’ਤੇ ਸੱਚ ਜਾਨਣ ਲਈ ਪਤਨੀ ਨੇ ਖੁੱਦ ਜਾਅਲੀ ਫੇਸਬੁੱਕ ਅਕਾਊਂਟ ਬਣਾਇਆ ਤੇ ਪਤੀ ਨੂੰ ਆਪਣੀ ਫ੍ਰੇਂਡ ਰਿਕੇਸਟ ਭੇਜੀ ਜੋ ਕਿ ਪਤੀ ਨੇ ਬਿਨਾ ਕੁਝ ਸੋਚੇ ਸਮਝੇ ਕੁੜੀ ਦੇਖ ਕੇ ਪਤੀ ਨੇ ਵੀ ਬੇਨਤੀ ਝੱਟ ਸਵਿਕਾਰ ਕਰ ਲਈ ਤੇ ਉਸ ਨਾਲ ਪਿਆਰ ਭਰੀਆਂ ਗੱਲਾਂ ਕਰਨ ਲੱਗ ਪਿਆ ਤੇ ਆਸਾਨੀ ਨਾਲ ਆਪਣੀ ਹੀ ਪਤਨੀ ਦੇ ਬਣਾਏ ਜਾਲ ਵਿੱਚ ਫੱਸ ਗਿਆ

ਘਰਵਾਲੀ ਨੇ ਇਸ ਦੌਰਾਨ ਆਪਣੀ ਸਹੇਲੀ ਦੀ ਮਦਦ ਨਾਲ ਪਤੀ ਨਾਲ ਗੱਲ ਵੀ ਕੀਤੀ ਤੇ 5-6 ਦਿਨਾਂ ਬਾਅਦ ਆਖ਼ਰਕਾਰ ਪਤੀ ਨੂੰ ਰੰਗੇ ਹੱਥੀ ਫੜ੍ਹ ਲਿਆ ਤੇ ਆਪਣੇ ਸਹੁਰੇ ਘਰ ਚ ਰੌਲਾ ਪਾ ਦਿੱਤਾ। ਦੁਖੀ ਹੋ ਕੇ ਪਤਨੀ ਆਪਣੇ ਪੇਕੇ ਤੁਰ ਗਈ ਤੇ ਮਹੀਨੇ ਮਗਰੋਂ ਵੀ ਪਤੀ ਦੇ ਮੁਆਫੀ ਨਾ ਮੰਗਣ ਤੇ ਮਹਿਲਾ ਥਾਣੇ ਪੁੱਜ ਗਈ. ਥਾਣੇ ਵਿੱਚ ਕਾਊਂਸਲਰ ਨੂੰ ਸਦਿਆ ਗਿਆ ਤਾਂ ਰਿਸ਼ਤੇ ਵਿੱਚ ਗੱਲ ਨਾ ਬਣਦੀ ਦੇਖ ਦੋਨਾਂ ਨੂੰ ਅਗਲੀ ਤਰੀਖ ਦੇ ਦਿੱਤੀ ਗਈ ਹੈ। ਅਸਲ ਵਿਚ ਹੁਣ ਪਤੀ ਬੁਰੀ ਤਰਾਂ ਫਸ ਚੁੱਕਾ ਹੈ ਪਰ ਇਹ ਕਹਿ ਸਕਦੇ ਹਾਂ ਕਿ ਮਰਦ ਪ੍ਰਧਾਨ ਇਸ ਸਮਾਜ ਵਿਚ ਮੁਆਫੀ ਮੰਗਣ ਜਾ ਗਲਤੀ ਨੂੰ ਸਵੀਕਾਰ ਕਰਨ ਵਿਚ ਪਤੀ ਨੂੰ ਆਪਣੀ ਬੇਇੱਜਤੀ ਮਹਿਸੂਸ ਹੁੰਦੀ ਹੈ ਉਹ ਇਸ ਰਿਸ਼ਤੇ ਨੂੰ ਅੱਗੇ ਲੈ ਕੇ ਨਹੀਂ ਜਾਣਾ ਚਹੁੰਦਾ ਹੈ।

Leave a Reply

Your email address will not be published. Required fields are marked *